ਪਿਛਲੇ ਦਿਨੀਂ ਜੇਮਜ਼ ਐਲਨ ਦੀ ਪੁਸਤਕ ਪੜ੍ਹ ਰਿਹਾ ਸਾਂ ‘AS A MAN THINKETH’ । ਇਹ ਪੁਸਤਕ 1907 ਵਿੱਚ ਛਪੀ ਸੀ। ਪ੍ਰੇਰਨਾਦਾਇਕ ਸਾਹਿਤ ਵਿੱਚ ਇਸ ਪੁਸਤਕ ਦਾ ਅਹਿਮ ਸਥਾਨ ਹੈ। ਇਸ ਦਾ ਮੂਲ ਵਿਚਾਰ ਇਹ ਹੈ ਕਿ – ਆਦਮੀ ਦਾ ਦਿਮਾਗ ਇੱਕ ਬਗੀਚੇ ਵਾਂਗ ਹੁੰਦਾ ਹੈ ਜਿਸ ਵਿੱਚ ਸਿਆਣਪ ਨਾਲ ਖੇਤੀ ਕਰਨੀ ਚਾਹੀਦੀ ਹੈ। ਜੇ ਅਣਗਹਿਲੀ ਵਰਤੀ ਜਾਵੇ ਤਾਂ ਇਸ ਵਿੱਚ ਬੇਲੋੜਾ ਘਾਸ-ਫੂਸ ਉਗ ਪਵੇਗਾ ਜਿਹੜਾ ਸਾਡੀ ਫਸਲ ਨੂੰ ਖਰਾਬ ਕਰ ਦੇਵੇਗਾ। ਕਿਰਸਾਣੀ ਨਾਲ ਸਬੰਧਤ ਕਈ ਹਵਾਲੇ ਇਸ ਪੁਸਤਕ ਵਿੱਚ ਦਿੱਤੇ ਗਏ ਹਨ।
ਜੇ ਦਿਮਾਗ ਵਿੱਚ ਲੋੜੀਂਦੇ ਬੀਜ ਨਹੀਂ ਬੀਜਾਂਗੇ ਅਤੇ ਰਖਵਾਲੀ ਨਹੀਂ ਕਰਾਂਗੇ ਤਾਂ ਉੱਥੇ ਬਹੁਤ ਸਾਰੇ ਬੇਕਾਰ ਬੀਜ ਡਿਗ ਪੈਣਗੇ ਤੇ ਬੇਲੋੜੇ ਪੌਦੇ ਉੱਗ ਜਾਂਣਗੇ। ਇਸੇ ਤਰ੍ਹਾਂ ਹਰ ਵਿਚਾਰ ਬੀਜ ਵਾਂਗ ਹੁੰਦਾ ਹੈ ਜੋ ਦਿਮਾਗ ਰੂਪੀ ਖੇਤ ਵਿੱਚ ਉਗ ਪੈਂਦਾ ਹੈ ਅਤੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ। ਲੇਖਕ ਦਾ ਵਿਚਾਰ ਹੈ ਕਿ ਸਾਡੇ ਜੀਵਨ ਦੀ ਖੁਸ਼ਹਾਲੀ ਜਾਂ ਬਦਹਾਲੀ ਸਾਡੀ ਲਗਾਤਾਰ ਕੀਤੀ ਜਾਂਦੀ ਸੋਚਣੀ ਤੇ ਨਿਰਭਰ ਕਰਦੀ ਹੈ। ਗੁਰਬਾਣੀ ਵਿੱਚ ਵੀ ਕਿਰਸਾਣੀ ਦਾ ਦ੍ਰਿਸ਼ਟਾਂਤ ਭਰਪੂਰ ਰੂਪ ਵਿੱਚ ਪ੍ਰਯੁਕਤ ਹੋਇਆ ਹੈ ਜਿਹੜਾ ਸਾਡੀ ਸੋਚਣ ਦੀ ਪ੍ਰਕਿਰਿਆ ਨੂੰ ਸਮਝਣ ਵਿੱਚ ਸਹਾਇਤਾ ਕਰਦਾ ਹੈ।
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥
ਨਾਮੁ ਬੀਜ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥
ਭਾਉ ਕਰਮੁ ਕਰਿ ਜੰਮਸੀ ਸੇ ਘਰ ਭਾਗਠ ਦੇਖੁ॥(595)
Make your mind the farmer, good deeds the farm, modesty the water, and your body the field.
Let the Lord’s Name be the seed, contentment the plow, and your humble dress the fence. Doing deeds of love, the seed shall sprout, and you shall see your home flourish. (595)
ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ॥
ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ॥
ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ॥(166)
The farmers love to work their farms; they plow and work the fields, so that their sons and daughters may eat. In just the same way, the Lord’s humble servants chant the Name of the Lord, Har, Har, and in the end, the Lord shall save them. ||1|| (166)
ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ॥
ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ॥
ਸਭੁ ਕੋ ਬੀਜੈ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ॥
ਗੁਰ ਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ॥
ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ॥
ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ॥
ਤਿਨ ਕਾ ਕਾੜਾ ਅੰਦੇਸਾ ਸਭੁ ਲਾਇਓਨੁ ਜਿਨੀ ਸਤਿਗੁਰੁ ਪੁਰਖ ਧਿਆਇਆ॥
ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ॥(304)
Everyone is the field of the Lord God; the Lord Himself cultivates this field. The Gurmukh grows the crop of forgiveness, while the self-willed Manmukh loses even his roots. They all plant for their own good, but the Lord causes to grow only that field with which He is pleased. The GurSikh plants the seed of the Lord’s Ambrosial Nectar, and obtains the Lord’s Ambrosial Naam as his Ambrosial Fruit. The mouse of Death is continually gnawing away at the crop, but the Creator Lord has beaten it off and driven it away. The farm was successful, by the Love of the Lord, and the crop was produced by God’s Grace. He has removed all the burning and anxiety of those who have meditated on the True Guru, the Primal Being. O servant Nanak! One who worships and adores the Naam, the Name of the Lord, swims across, and saves the whole world as well. ||1|| (304)
ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ॥
ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ॥(19)
The True Lord Himself knows all; He makes no mistakes. He is the Great Farmer of the Universe. First, He prepares the ground, and then He plants the Seed of the True Name. (19)
ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ॥
ਮਨੁ ਕਿਰਸਾਣ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ॥(23)
Make this body the field, and plant the seed of good actions. Water it with the Name of the Lord, who holds all the world in His Hands. Let your mind be the farmer; the Lord shall sprout in your heart, and you shall attain the state of Nirvana. ||1|| (23)
ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ॥
ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ॥(24)
Make good deeds the soil, and let the Word of the Shabad be the seed; irrigate it continually with the water of Truth. Become such a farmer, and faith will sprout. This brings knowledge of heaven and hell, you fool! ||1||
ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ॥
ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ॥(1104)
The body is a village, and the soul is the owner and farmer; the five farm-hands live there. The eyes, nose, ears, tongue and sensory organs of touch ((farmers) do not obey any order. ||1|| (1104)
ਗੁਰਬਾਣੀ ਵਿੱਚ ਗੁਰਬਾਣੀਕਾਰਾਂ ਨੇ ਕਿਰਸਾਣ ਸ਼ਬਦ ਨੂੰ ਭਿੰਨ ਭਿੰਨ ਪ੍ਰਤੀਕਾਂ, ਦ੍ਰਿਸ਼ਟਾਂਤਾਂ ਲਈ ਪ੍ਰਯੋਗ ਕਰਦਿਆਂ ਅਧਿਆਤਮ ਦੇ ਮਹਾਨ ਰਹੱਸਾਂ ਨੂੰ ਆਤਮਸਾਤ ਕਰਾਉਣ ਦਾ ਜਤਨ ਕੀਤਾ ਹੈ। ਮੈਂ ਗੁਰਬਾਣੀ ਦਾ ਅਨੰਦ ਮਾਣਨ ਲਈ ਪਹਿਲਾਂ ਪਾਠ ਕਰਦਾ ਹਾਂ ਫਿਰ ਉਸੇ ਤੁਕ ਦੇ ਅੰਗਰੇਜ਼ੀ ਵਿੱਚ ਅਰਥ ਪੜ੍ਹਦਾ ਹਾਂ ਤੇ ਫਿਰ ਦੁਬਾਰਾ ਪਾਠ ਕਰਦਾ ਹਾਂ। ਇੰਜ ਕਰਦਿਆਂ ਮੈਂਨੂੰ ਗੁਰਬਾਣੀ ਵਧੇਰੇ ਸਮਝ ਆਉਂਦੀ ਹੈ। ਹਰ ਕੋਈ ਆਪਣੇ ਆਪਣੇ ਸੁਭਾਅ ਅਨੁਸਾਰ ਗੁਰਬਾਣੀ ਨੂੰ ਸਮਝਣ ਅਤੇ ਅਗਵਾਈ ਲੈਣ ਲਈ ਜਤਨ ਕਰਦਾ ਹੈ।
ਭੁੱਲ-ਚੁੱਕ ਮੁਆਫ਼
ਜਾਗੀਰ ਸਿੰਘ