Post Reply 
 
Thread Rating:
  • 0 Votes - 0 Average
  • 1
  • 2
  • 3
  • 4
  • 5
ਗੁਰੂ ਗ੍ਰੰਥ ਸਾਹਿਬ ਦੀ ਸੰਗੀਤਕ ਮਹੱਤਤਾ
10-18-2012, 08:14 AM
Post: #1
ਗੁਰੂ ਗ੍ਰੰਥ ਸਾਹਿਬ ਦੀ ਸੰਗੀਤਕ ਮਹੱਤਤਾ

ਸਤਿਕਾਰਤ ਡਾ. ਜਾਗੀਰ ਸਿੰਘ ਜੀ, ਗੁਰੂ ਫਤਹਿ,

ਸਬੱਬ ਨਾਲ ਗੁਰਮਤਿ ਕਾਲਜ ਪਟਿਆਲਾ ਦੀ ਛਪਾਈ ਪੁਸਤਕ - ਗਿਆਨੁ ਚਿਰਾਗ- ਲਾਇਬ੍ਰੇਰੀ ਗੁਰਦੁਆਰਾ ਸੈਕਟਕਰ 34 ਚੰਡੀਗੜ੍ਹ ਤੋਂ ਲਿਆਇਆ| ਆਪ ਦਾ ਲੇਖ- ਗੁਰੂ ਗ੍ਰੰਥ ਸਾਹਿਬ ਦੀ ਸੰਗੀਤਕ ਮਹੱਤਤਾ- ਪੜ੍ਹਿਆ| ਇਹੋ ਜਿਹਾ ਗੰਭੀਰ ਲੇਖ- ਜਾਂ ਇਹ ਲੇਖ ਅੰਮ੍ਰਿਤ ਕੀਰਤਨ ਵਿੱਚ ਛਪਿਆ ਹੈ- ਮੇਰੇ ਧਿਆਨ ਵਿੱਚ ਨਹੀਂ| ਜੇ ਛਪਿਆ ਹੈ ਤਾਂ ਭੁੱਲ ਗਿਆ ਹਾਂ- ਆਪ ਹੀ ਸਪਸ਼ਟ ਕਰ ਸਕਦੇ ਹੋ| ਮੇਰੀ ਨਜ਼ਰ ਵਿੱਚ ਇਹ ਲੇਖ ਇੱਕ ਖੋਜ ਪੂਰਤ ਉਤਮ ਕਿਰਤ ਹੈ| ਆਪ ਨੇ ਸੰਗੀਤ ਉਤੇ ਆਪਣੇ ਅਧਿਕਾਰ ਤੇ ਗਿਆਨ ਦਾ ਉਪਯੋਗ ਕਰਕੇ ਇਸ ਲੇਖ ਨੂੰ ਸਾਂਭਣ ਯੋਗ ਬਣਾ ਦਿਤਾ ਹੈ| ਪਹਿਲੀ ਵਾਰ ਕਿਸੇ ਕੀਰਤਨੀਏ ਸੰਗੀਤਕਾਰ ਵਿਦਵਾਨ ਦੀ ਲਿਖਤ ਵਿੱਚ ਸ਼ਬਦ ਦੇ ਦੋਹਾਂ ਪੱਖਾਂ ਨਿਰਗੁਣ(ਨਾਦ) ਅਤੇ ਸਰਗੁਣ (ਬਾਣੀ-ਉਪਦੇਸ਼) ਦੇ ਸਾਂਝੇ ਆਕਲਨ ਕੀਰਤਨ-ਸ਼ਬਦ ਨੂੰ ਵਰਤੇ ਬਗੈਰ ਕੀਤਾ ਹੈ| ਸੰਕੀਰਤਨ ਦਾ ਸ਼ਾਸਤ੍ਰੀ ਰੂਪ ਭਗਤੀ ਲਹਿਰ ਨਾਲ ਮੰਦਿਰਾਂ ਵਿੱਚੋਂ ਹੀ ਚਲਿਆ| ਸ਼ਾਸਤ੍ਰੀ ਸੰਗੀਤ ਦੇ ਗਿਆਨ ਅਭਾਵ ਵਿੱਚ ਲੋਕ ਪ੍ਰਚਲਿਤ ਰੂਪ ਕਿਸੇ ਇੱਕ ਤੁਕ ਨੂੰ ਹੀ ਬਾਰ ਬਾਰ ਵੱਖ ਵੱਖ ਰੂਪ ਗਾਉਣ ਦਾ ਪ੍ਰਚਲਨ ਅਜ ਵੀ ਵੇਖਿਆ ਜਾ ਸਕਦਾ ਹੈ| ਮੁਸਲਮਾਨ ਸੂਫੀ ਫਕੀਰਾਂ ਨੇ ਵੀ ਅੱਲਾ ਹੂ ਅੱਲਾ ਦੇ ਨਾਦੀਆ ਕਲਾਮ ਦਾ ਰਾਹ ਫੜਿਆ ਸੀ ਅਮੀਰ ਖੁਸਰੋ ਜੀ ਦੇ ਸਮੇਂ ਕਵਾਲੀਆਂ ਇਹ ਨਾਦੀਆ ਕਲਾਮ ਦੇ ਰੂਪ ਵਿੱਚ ਪ੍ਰਸਿੱਧ ਹੋਇਆ| ਸਿੱਖ ਧਰਮ ਦੀ ਸ਼ੁਰੂਆਤ ਹੀ ਬਾਣੀ ਤੇ ਰਬਾਬ ਦੇ ਸੰਜੋਗ ਵਿੱਚੋਂ ਹੋਈ| ਸਮੇਂ ਦੇ ਚੱਕਰ ਵਿੱਚ ਜੋਟੀਆਂ ਦਾ ਕੀਰਤਨ ਅਤੇ ਅਤੇ ਹੋਰ ਲੋਕ ਪਰਾਇਣ ਧੁਨਾਂ ਵਿੱਚ ਕੀਰਤਨ ਕਰਨ ਦਾ ਮਾਨਸਿਕ ਮਨੋਰੰਜਨ ਪ੍ਰਚਿਲਤ ਹੋਇਆ| ਹਾਰਮੋਨੀਅਮ ਤੇ ਉਂਗਲਾਂ ਚਲਾਉਣ ਦੀ ਸੁਵਿਧਾ ਨਾਲ ਸ਼ਾਸਤ੍ਰੀ ਵਿਧਾ ਦੀ ਥਾਂ ਸੁਗਮ ਸੰਗੀਤ ਪ੍ਰਧਾਨ ਹੋ ਕੇ ਗੁਰੂ ਧਾਮਾਂ ਵਿੱਚ ਹੀ ਛਾ ਗਿਆ ਹੈ| ਸ਼ਾਸਤ੍ਰੀ ਗੁਰਮਤਿ ਸੰਗੀਤ ਦੀ ਅਗਿਆਨਤਾ ਵਿੱਚ ਨਾਦ ਰੂਪੀ ਮੂਲ ਸ੍ਰਿਸ਼ਟੀ ਸੰਚਾਲਕ ਸੰਗੀਤ ਦੀ ਸਾਰਭੋਮਿਕਤਾ ਭੁੱਲ ਕੇ ਗੁਰਬਾਣੀ ਨੂੰ ਪ੍ਰਮੁਖਤਾ ਦੇਣ ਦਾ ਬਹਾਨਾ ਬਣਾ ਲਿਆ ਗਿਆ| ਸ਼ਬਦ ਤੇ ਸਾਜ਼ ਦੇ ਸਾਂਝੇ ਸੰਜੋਗ ਦਾ ਪ੍ਰਭਾਵ ਕੀਰਤਨ ਅਪਾਹਿਜ ਕਰ ਦਿੱਤਾ ਗਿਆ| ਭਾਸ਼ਾ ਵੀ ਬੰਧਨ ਹੈ ਜਦ ਕਿ ਨਾਦ ਤ੍ਰਿਲੋਕੀ ਦੀ ਭਾਸ਼ਾ ਹੈ ਜਿਸ ਦੇ ਬਾਰੇ ਇੱਕ ਗੰਭੀਰ ਲੇਖ ਲਿਖਣ ਦੀ ਵਧਾਈ-ਸਾਧਨਵਾਦ|

--ਕਰਤਾਰ ਸਿੰਘ ਨੀਲਧਾਰੀ-ਮੁਬਾਈਲ-ਰ9888213360, 094171 43360

Find all posts by this user
Quote this message in a reply
Post Reply 


Forum Jump: