Condolence Message

Condolence Message on the passing away of Bibi Jasbir Kaur Khalsa


An Appeal

An Appeal for Donation of 1%


Recent Events

FELICITATION OF PT. YASHPAUL
Congratulations to Pt. Yashpaul on his having been nominated for the Sangeet Natak Academi Award

BAZURG KIRTAN DARBAR
Slideshow of the event held at Gurdwara Bibi Bhani, Phase 7, Mohali on 5th December, 2010.


Matrimonial Services

May kindly avail benefit of our newly-introduced Free-of-cost Feature by posting details about your wards for finding a suitable match


Quick Navigation


New Additions


Live Kirtan and Mukhwak


Welcome To Amrit Kirtan Website


PUNJAB SANGEET RATTAN AWARD


3 ਮਾਰਚ 2011, ਪਟਿਆਲਾ ਸੰਗੀਤ ਦੀ ਨੈਸ਼ਨਲ ਕਾਨਫਰੰਸ ਦੇ ਰੂਪ ਵਿਚ ਤੀਸਰਾ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਦਾ ਉਦਘਾਟਨ ਕਰਦਿਆਂ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇਸ਼ ਵਿਦੇਸ਼ ਵਿਚ ਦੂਸਰੀਆਂ ਸੰਸਥਾਵਾਂ ਨਾਲ ਸਾਂਝੇ ਤੌਰ 'ਤੇ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਕਰਵਾਕੇ ਪੰਜਾਬ ਦੇ ਸੰਗੀਤ ਪਰੰਪਰਾ ਦੇ ਵਿਕਾਸ ਲਈ ਆਪਣੀ ਵਚਨਬੱਧਤਾ ਦਾ ਪਾਲਣ ਕਰੇਗੀ।

Punjab Sangeet Rattan Awardਇਹ ਸੰਮੇਲਨ ਗੁਰਮਤਿ ਸੰਗੀਤ ਦੀ ਸਰਪਰਸਤ ਬੀਬੀ ਜਸਬੀਰ ਕੌਰ ਖਾਲਸਾ ਨੂੰ ਸਮਰਪਿਤ ਕੀਤਾ ਗਿਆ ਹੈ ਜਿਨ੍ਹਾਂ ਪੰਜਾਬੀ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਚੇਅਰ ਸਥਾਪਤ ਕਰਵਾਈ ਸੀ। ਇਸ ਸੰਮੇਲਨ ਦੇ ਉਦਘਾਟਨੀ ਸਮਾਰੋਹ ਵਿਚ ਸਿੰਘ ਬੰਧੂ ਸ. ਤੇਜਪਾਲ ਸਿੰਘ ਨੂੰ 'ਪੰਜਾਬ ਸੰਗੀਤ ਰਤਨ ਐਵਾਰਡ' ਨਾਲ ਸਨਮਾਨਤ ਕੀਤਾ ਗਿਆ। ਇਥੇ ਇਹ ਵਰਣਨਯੋਗ ਹੈ ਕਿ ਇਹ ਐਵਾਰਡ ਹਰ ਵਰ੍ਹੇ ਕਿਸੇ ਪੰਜਾਬੀ ਸ਼ਾਸਤਰੀ ਸੰਗੀਤਕਾਰ ਨੂੰ ਦਿਤਾ ਜਾਂਦਾ ਹੈ ਜਿਸਨੂੰ ਬੀਬੀ ਜਸਬੀਰ ਕੌਰ ਖਾਲਸਾ ਨੇ ਹੀ ਆਰੰਭ ਕੀਤਾ ਸੀ। ਇਸ ਸਮਾਰੋਹ ਵਿਚ ਸਿੰਘ ਬੰਧੂ ਸ. ਸੁਰਿੰਦਰ ਸਿੰਘ ਨੂੰ ਸੰਮੇਲਨ ਦੇ ਸਰਪਰਸਤ ਵਜੋਂ ਪ੍ਰੋ. ਯਸ਼ਪਾਲ, ਚੰਡੀਗੜ੍ਹ ਨੂੰ ਨੈਸ਼ਨਲ ਸੰਗੀਤ ਨਾਟਕ ਅਕਾਦਮੀ ਐਵਾਰਡ ਦੀ ਖੁਸ਼ੀ ਵਿਚ ਅਤੇ ਡਾ. ਜਾਗੀਰ ਸਿੰਘ ਸਾਬਕਾ ਪ੍ਰੋ. ਤੇ ਮੁਖੀ ਗੁਰਮਤਿ ਸੰਗੀਤ ਵਿਭਾਗ ਨੂੰ ਉਨ੍ਹਾਂ ਦੀਆਂ ਵਿਸ਼ਿਸ਼ਟ ਸੇਵਾਵਾਂ ਬਦਲੇ ਵਿਸ਼ੇਸ਼ ਰੂਪ ਵਿਚ ਸਨਮਾਨਤ ਕੀਤਾ ਗਿਆ। ਇਸ ਸਮਾਰੋਹ ਵਿਚ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤ੍ਰਿਲੋਚਨ ਸਿੰਘ, ਦਿੱਲੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਮਨਜੀਤ ਸਿੰਘ (ਜੀ.ਕੇ.), ਸ. ਸਵਰਨ ਸਿੰਘ ਭੰਡਾਰੀ - ਪ੍ਰਧਾਨ, ਗੁਰਦੁਆਰਾ ਸਿੰਘ ਸਭਾ, ਗਰੇਟਰ ਕੈਲਾਸ਼, ਦਿੱਲੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਸੰਮੇਲਨ ਦਾ ਆਰੰਭ ਸ੍ਰੀ ਰਾਜਨ ਕੁਲਕਰਨੀ ਦੇ ਸਰੋਦ ਵਾਦਨ ਦੁਆਰਾ ਹੋਇਆ ਜਿਨ੍ਹਾਂ ਸਰੋਦ ਉਤੇ ਰਾਗ ਯਮਨ ਅਤੇ ਰਾਗ ਮਾਝ ਖਮਾਜ ਵਿਚ ਪ੍ਰਸਤੁਤੀ ਦਿਤੀ। ਸ੍ਰੀ ਰਾਜਨ ਕੁਲਕਰਨੀ ਵਿਖਿਆਤ ਸਰੋਦ ਵਾਦਕ ਹਨ ਜਿਨ੍ਹਾਂ ਦਾ ਪੰਜਾਬ ਨਾਲ ਗਹਿਰਾ ਸਬੰਧ ਰਿਹਾ ਹੈ।

ਵਚਿੱਤਰ ਵੀਣਾ ਵਰਗੇ ਦੁਰਲੱਭ ਦਾ ਵਾਦਨ ਸ. ਅਜੀਤ ਸਿੰਘ ਦੇਹਰਾਦੂਨ ਨੇ ਕੀਤਾ। ਉਨ੍ਹਾਂ ਰਾਗ ਦੇਸ ਵਿਚ ਗਤ ਵਾਦਨ ਕੀਤਾ। ਉਪਰੰਤ ਅਜੀਜ਼ ਖਾਂ ਜੋ ਪਟਿਆਲਾ ਘਰਾਣੇ ਦੇ ਪ੍ਰਸਿਧ ਵਚਿਤਰ ਵੀਣਾ ਵਾਦਕ ਸਨ, ਉਨ੍ਹਾਂ ਦੀ ਰਾਗ ਪੀਲੂ ਵਿਚ ਧੁਨ ਪ੍ਰਸਤੁਤ ਕੀਤੀ। ਸ. ਅਜੀਤ ਸਿੰਘ, ਪ੍ਰਸਾਰ ਭਾਰਤੀ ਦੇ ਏ ਗਰੇਡ ਆਰਟਿਸਟ ਹਨ। ਇਨ੍ਹਾਂ ਨਾਲ ਤਬਲੇ ਉਤੇ ਸੰਗਤ ਪੰਜਾਬੀ ਯੂਨੀਵਰਸਿਟੀ ਦੇ ਕਲਾਕਾਰ ਸ੍ਰੀ ਜੈਦੇਵ ਅਤੇ ਸ੍ਰੀ ਮਧੁਰੇਸ਼ ਭੱਟ ਨੇ ਕੀਤੀ।

ਪ੍ਰੋਗਰਾਮ ਦੇ ਡਾਇਰੈਕਟਰ ਡਾ. ਗੁਰਨਾਮ ਸਿੰਘ, ਡੀਨ ਫੈਕਲਟੀ ਆਫ ਆਰਟਸ ਐਂਡ ਕਲਚਰ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਸੰਮੇਲਨ ਵਿਚ ਅੰਤਰ-ਰਾਸ਼ਟਰੀ ਪ੍ਰਸਿਧੀ ਦੇ ਕਲਾਕਾਰ ਉਸਤਾਦ ਕੁਲਵਿੰਦਰ ਸਿੰਘ (ਤਬਲਾ ਵਾਦਨ), ਡਾ. ਅਰਵਿੰਦ ਸ਼ਰਮਾ (ਸ਼ਾਸਤਰੀ ਗਾਇਨ), ਸ੍ਰੀ ਮੁਜ਼ਤਬਾ ਹੁਸੈਨ (ਬੰਸਰੀ ਵਾਦਨ), ਸ. ਅਮਨਦੀਪ ਸਿੰਘ (ਤਾਊਸ ਵਾਦਨ), ਸ੍ਰੀ ਸੋਮ ਦੱਤ ਬਟੂ (ਸ਼ਾਸਤਰੀ ਗਾਇਨ), ਸ੍ਰੀ ਕਾਲੇ ਰਾਮ (ਤਬਲਾ ਵਾਦਨ) ਵਰਗੇ ਕਲਾਕਾਰ ਆਉਣ ਵਾਲੇ ਦਿਨ ਭਾਗ ਲੈਣਗੇ। 4 ਮਾਰਚ ਨੂੰ ਜਥੇਦਾਰ ਅਵਤਾਰ ਸਿੰਘ, ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਮਤਿ ਸੰਗੀਤਾਚਾਰੀਆ ਪ੍ਰੋ. ਕਰਤਾਰ ਸਿੰਘ ਨੂੰ ਇੱਕ ਲੱਖ ਰੁਪਏ ਦੀ 'ਬੀਬੀ ਜਸਬੀਰ ਕੌਰ ਖਾਲਸਾ ਗੁਰਮਤਿ ਸੰਗੀਤ ਸੀਨੀਅਰ ਫੈਲੋਸ਼ਿਪ' ਪ੍ਰਦਾਨ ਕਰਨਗੇ। 5 ਮਾਰਚ ਨੂੰ ਸਵੇਰੇ 10:30 ਵਜੇ ਤੋਂ ਰਾਜ ਅਕੈਡਮੀ, ਯੂ.ਕੇ. ਵਲੋਂ ਵਿਸ਼ੇਸ਼ ਐਵਾਰਡ ਪ੍ਰਦਾਨ ਸਮਾਰੋਹ ਕੀਤਾ ਜਾ ਰਿਹਾ ਹੈ।

ਪ੍ਰੋਗਰਾਮ ਦਾ ਸੰਚਾਲਨ ਡਾ. ਕੰਵਲਜੀਤ ਸਿੰਘ, ਗੁਰਮਤਿ ਸੰਗੀਤ ਵਿਭਾਗ ਨੇ ਕੀਤਾ। ਸੰਮੇਲਨ ਵਿਚ ਸੰਗੀਤ ਪ੍ਰੇਮੀ, ਫੈਕਲਟੀ ਦੇ ਕਰਮਚਾਰੀ, ਵਿਦਿਆਰਥੀ ਹਾਜ਼ਰ ਹੋਏ ਜਿਨ੍ਹਾਂ ਵਿਚ ਡਾ. ਡੇਜ਼ੀ ਵਾਲੀਆ, ਡਾ. ਰਾਜਿੰਦਰ ਸਿੰਘ ਗਿੱਲ, ਪ੍ਰੋ. ਗੁਰਪ੍ਰਤਾਪ ਸਿੰਘ ਗਿੱਲ, ਉਸਤਾਦ ਰਾਮ ਲਾਲ ਜੀ (ਪਟਿਆਲਾ ਘਰਾਣਾ), ਡਾ. ਅੰਮ੍ਰਿਤਪਾਲ ਕੌਰ, ਡਾ. ਨਰਿੰਦਰ ਸਿੰਘ ਕਪੂਰ, ਡਾ. ਗੁਰਮੀਤ ਮਾਨ ਅਤੇ ਸ. ਅਸ਼ੋਕ ਸਿੰਘ ਬਾਗੜੀਆ ਆਦਿ ਵਿਸ਼ੇਸ਼ ਹਨ।


Inputs received from Dr. Gurnam Singh, Professor and Head, Department of Gurmat Sangeet, Punjabi University, Patiala.