Welcome To Amrit Kirtan Website
PUNJAB SANGEET RATTAN AWARD
ਸਮਾਰੋਹ ਦਾ ਦੂਸਰਾ ਦਿਨ
4 ਮਾਰਚ 2011, ਪਟਿਆਲਾ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਦੇ ਦੂਸਰੇ ਦਿਨ ਜਥੇਦਾਰ ਅਵਤਾਰ ਸਿੰਘ ਅਤੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਗੁਰਮਤਿ ਸੰਗੀਤ ਚੇਅਰ ਵਲੋਂ 'ਬੀਬੀ ਜਸਬੀਰ ਕੌਰ ਖਾਲਸਾ ਗੁਰਮਤਿ ਸੰਗੀਤ ਸੀਨੀਅਰ ਫੈਲੋਸ਼ਿਪ' ਪ੍ਰਸਿਧ ਗੁਰਮਤਿ ਸੰਗੀਤਾਚਾਰੀਆ ਪ੍ਰੋ. ਕਰਤਾਰ ਸਿੰਘ ਨੂੰ ਪ੍ਰਦਾਨ ਕੀਤੀ। ਇਥੇ ਇਹ ਵਰਣਨਯੋਗ ਹੈ ਕਿ ਗੁਰਮਤਿ ਸੰਗੀਤ ਚੇਅਰ ਵਲੋਂ ਇਸ ਖੇਤਰ ਵਿਚ ਕਾਰਜਸ਼ੀਲ ਵਿਦਵਾਨ ਸੰਗੀਤਾਚਾਰੀਆ ਨੂੰ ਇਹ ਫੈਲੋਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਤੋਂ ਪਹਿਲਾਂ ਭਾਈ ਅਵਤਾਰ ਸਿੰਘ, ਭਾਈ ਗੁਰਚਰਨ ਸਿੰਘ ਅਤੇ ਸਿੰਘ ਬੰਧੂ ਸ. ਸੁਰਿੰਦਰ ਸਿੰਘ ਜੀ ਨੂੰ ਇਹ ਫੈਲੋਸ਼ਿਪ ਪ੍ਰਦਾਨ ਕੀਤੀ ਜਾ ਚੁੱਕੀ ਹੈ। ਜਥੇਦਾਰ ਅਵਤਾਰ ਸਿੰਘ ਨੇ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਸੰਗੀਤ ਵਿਭਾਗ ਵਲੋਂ ਵਿਸ਼ਵ ਪੱਧਰ ਤੇ ਕੀਤੇ ਜਾ ਰਹੇ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪਸਾਰ ਦੀ ਸ਼ਲਾਘਾ ਕਰਦਿਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਸੰਗੀਤ ਚੇਅਰ ਲਈ ਹਮੇਸ਼ਾ ਵਿੱਤੀ ਸਹਿਯੋਗ ਦਿਤੇ ਜਾਣ ਦੀ ਵਚਨਬੱਧਤਾ ਪ੍ਰਗਟਾਈ। ਗੁਰਮਤਿ ਸੰਗੀਤ ਚੇਅਰ ਨੂੰ ਨਿਰੰਤਰ ਵਿਤੀ ਸਹਾਇਤਾ ਦੇ ਰਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਅਤੇ ਗੁਰਮਤਿ ਸੰਗੀਤ ਚੇਅਰ ਦੇ ਪ੍ਰੌਫੈਸਰ ਤੇ ਮੁਖੀ ਡਾ. ਗੁਰਨਾਮ ਸਿੰਘ ਵਲੋਂ ਐਸ.ਜੀ.ਪੀ.ਸੀ. ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਸੰਤ ਬਾਬਾ ਨਿਧਾਨ ਸਿੰਘ ਟਰਸਟ ਦੇ ਮੁੱਖ ਪ੍ਰਬੰਧਕ ਸ. ਪਰਮਜੀਤ ਸਿੰਘ ਸਰੋਆ ਦਾ ਸਨਮਾਨ ਵੀ ਕੀਤਾ ਗਿਆ। ਪਟਿਆਲਾ ਘਰਾਣੇ ਨਾਲ ਸਬੰਧਿਤ ਬਜ਼ੁਰਗ ਸੰਗੀਤਕਾਰ ਸ੍ਰੀ ਰਾਮ ਲਾਲ ਨੂੰ ਉਨ੍ਹਾਂ ਦੇ ਆਜੀਵਨ ਯੋਗਦਾਨ ਬਦਲੇ ਸਨਮਾਨਤ ਕੀਤਾ ਗਿਆ।
ਸਮਾਰੋਹ ਦੇ ਦੂਸਰੇ ਦਿਨ ਪੁਰਾਤਨ ਕਲਾ ਪੰਜਾਬ ਘਰਾਣਾ ਦੇ ਸ. ਕੁਲਵਿੰਦਰ ਸਿੰਘ ਦੇ ਵਿਦਿਆਰਥੀ ਵਲੋਂ ਤਬਲੇ ਤੇ ਤਿੰਨ ਤਾਲ ਦੀ ਪੇਸ਼ਕਾਰੀ ਕੀਤੀ ਗਈ ਜਿਸ ਵਿਚ ਉਨ੍ਹਾਂ ਕਾਇਦਾ, ਗਤ, ਪਰਨਾ ਅਤੇ ਰੇਲਾ ਆਦਿ ਦੀ ਖੁਬਸੂਰਤ ਪੇਸ਼ਕਾਰੀ ਕੀਤੀ। ਆਪਣੀ ਪ੍ਰਸਤੁਤੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿਤਾ। ਇਸ ਤੋਂ ਬਾਅਦ ਡਾ. ਅਰਵਿੰਦ ਸ਼ਰਮਾ ਨੇ ਸ਼ਾਸਤਰੀ ਗਾਇਨ ਦੀ ਪੇਸ਼ਕਾਰੀ ਵਿਚ ਰਾਗ ਨੰਦ ਅਤੇ ਰਾਗੇਸ਼ਵਰੀ ਵਿਚ ਆਪਣਾ ਗਾਇਨ ਪੇਸ਼ ਕੀਤਾ। ਆਪਣੇ ਗਾਇਨ ਦੌਰਾਨ ਉਨ੍ਹਾਂ ਨੇ ਅਲਾਪ ਅਤੇ ਖੁਬਸੂਰਤ ਤਾਨਾਂ ਦੀ ਪੇਸ਼ਕਾਰੀ ਕੀਤੀ। ਉਨ੍ਹਾਂ ਨਾਲ ਡਾ. ਪਰਮਜੀਤ ਸਿੰਘ ਨੇ ਤਬਲੇ ਤੇ ਸੰਗਤ ਕੀਤੀ। ਦੂਸਰੇ ਦਿਨ ਦੀ ਅੰਤਿਮ ਪੇਸ਼ਕਾਰੀ ਪੰਜਾਬੀ ਯੂਨੀਵਰਸਿਟੀ ਦੇ ਮੁਜਤਬਾ ਹੁਸੈਨ ਵਲੋਂ ਬਸੰਰੀ ਵਾਦਨ ਦੁਆਰਾ ਕੀਤੀ। ਆਪ ਨੇ ਰਾਗ ਸਿਰੀ ਵਿਚ ਵਿਲੰਭਤ ਝਪਤਾਲ, ਮੱਧ ਅਤੇ ਦਰੁੱਤ ਤਿੰਨ ਤਾਲ ਦੀ ਪੇਸ਼ਕਾਰੀ ਕੀਤੀ। ਉਪਰੰਤ ਆਪ ਨੇ ਮਿਸ਼ਰ ਪਹਾੜੀ ਵਿਚ ਠੁਮਰੀ ਅੰਗ ਦੀ ਧੁਨ ਦੀ ਖੁਬਸੂਰਤ ਪ੍ਰਸਤੁਤੀ ਦਿਤੀ। ਆਪ ਨੇ ਸ੍ਰੀ ਮਧੁਰੇਸ਼ ਭੱਟ ਨੇ ਤਬਲੇ ਉਪਰ ਸੰਗਤ ਕੀਤੀ।
ਮੰਚ ਸੰਚਾਲਨ ਡਾ. ਕੰਵਲਜੀਤ ਸਿੰਘ, ਲੈਕਚਰਾਰ ਗੁਰਮਤਿ ਸੰਗੀਤ ਵਿਭਾਗ ਵਲੋਂ ਕੀਤਾ ਗਿਆ। ਪ੍ਰੋਗਰਾਮ ਦੇ ਡਾਇਰੈਕਟਰ ਡਾ. ਗੁਰਨਾਮ ਸਿੰਘ ਨੇ ਦਸਿਆ ਕਿ 5 ਮਾਰਚ ਨੂੰ ਸਵੇਰੇ 10.30 ਵਜੇ ਯੂ.ਕੇ. ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰੋ. ਸੁਰਿੰਦਰ ਸਿੰਘ ਦੇ ਵਿਦਿਆਰਥੀਆਂ ਨੂੰ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਜੀ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕਰਨਗੇ। ਇਸ ਤੋਂ ਬਾਅਦ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਅਤੇ ਰਾਜ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਪੇਸ਼ਕਾਰੀ ਦਿਤੀ ਜਾਣੀ ਹੈ। ਉਪਰੰਤ ਸ. ਅਮਨਦੀਪ ਸਿੰਘ ਵਲੋਂ ਤਾਊਸ ਵਾਦਨ, ਸ੍ਰੀ ਸੋਮ ਦੱਤ ਬਟੂ ਵਲੋਂ ਸ਼ਾਸਤਰੀ ਗਾਇਨ ਅਤੇ ਸ੍ਰੀ ਕਾਲੇ ਰਾਮ ਵਲੋਂ ਤਬਲਾ ਵਾਦਨ ਦੀ ਪੇਸ਼ਕਾਰੀ ਦਿਤੀ ਜਾਵੇਗੀ।
ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਦੇ ਦੂਸਰੇ ਦਿਨ ਸੰਗੀਤ ਪ੍ਰੇਮੀਆਂ, ਫੈਕਲਟੀ, ਕਰਮਚਾਰੀਆਂ, ਵਿਦਿਆਰਥੀਆਂ ਤੋਂ ਇਲਾਵਾ ਐਸ.ਜੀ.ਪੀ.ਸੀ. ਮੈਂਬਰ, ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਦੇ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
Inputs received from Dr. Gurnam Singh, Professor and Head, Department of Gurmat Sangeet, Punjabi University, Patiala.
- Access Press Note about 5th March, 2011 Programme
- Access Press Note about 3rd March, 2011 Programme
- Access English Version of this Press Release
- Download Press Release in English
- Download Press Release in Punjabi