KIRTAN PROGRAMME:


Recent Events


Matrimonial Services

May kindly avail benefit of our newly-introduced Free-of-cost Feature by posting details about your wards for finding a suitable match


Quick Navigation


New Additions


Live Kirtan and Mukhwak


Welcome To Amrit Kirtan Website


DR. JAGIR SINGH PERFORMS AT TAGORE THEATRE, CHANDIGARH


Dr. Jagir Singh performs at Tagore Theatre, Chandigarh"Soon after I completed my PhD in relation of group poetry with music, I took an intense liking to Kabir's baani that has been mentioned in the Guru Granth Sahib. It was surprising to note the composition of ashtpadhis and the gayan shallies. I am astounded with the Sikh musicology and the alarming degrees to which one can connect with God through music," said Jagir Singh, who has been pursuing this classical art for over 40 years now. "I have been awarded the Shromani Ragi Award and was also conferred with various awards by the Sangeet Natak Akademi for my contribution to Gurmat sangeet," added Singh, who has performed in several countries, including America, England, New Zealand, Iran and Holland.

Read complete news coverage by The Tribune Correspondent...

HONOUR FOR DR. JSAGIR SINGH AT INTERNATIONAL PLATFORM: ANNUAL SIKH AWARDS, LONDON


Dr. Jagir Singh among several others honoured at Third Annual Sikh Awards in London

SLIDESHOWS OF FUNCTIONS HELD AT PUNJABI UNIVERSITY, PATIALA


Watch a Slideshow of Gurmat Sangeetachariya Prof. Tara Singh Smriti Samaroh held on 18 September, 2012 and Gurmat Sangeet Utsav held on 20 September, 2012.

RABABI BHAI MARDANA SHASTRI SANGEET SAMMELAN


ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਚੇਅਰ - ਗੁਰਮਤਿ ਸੰਗੀਤ ਵਿਭਾਗ ਵਲੋਂ ਕਰਵਾਏ ਜਾ ਰਹੇ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਦੇ ਦੂਸਰੇ ਦਿਨ ਦੇ ਸਮਾਗਮ ਵਿਚ ਬੋਲਦਿਆਂ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਜਲਦ ਹੀ ਪੰਜਾਬੀ ਯੂਨੀਵਰਸਿਟੀ ਵਲੋਂ ਸ਼ਾਸਤਰੀ ਸੰਗੀਤ ਦੇ ਖੇਤਰ ਵਿਚ ਪ੍ਰਚਲਿਤ ਪੰਜਾਬੀ ਭਾਸ਼ਾ ਦੀਆਂ ਸ਼ਾਸਤਰੀ ਸੰਗੀਤ ਰਚਨਾਵਾਂ ਨੂੰ ਵੱਖ-ਵੱਖ ਸੰਗੀਤਕਾਰਾਂ ਦੀ ਅਵਾਜ਼ ਵਿਚ ਰਿਕਾਰਡ ਕਰਵਾ ਕੇ ਪ੍ਰਕਾਸ਼ਿਤ ਕਰਵਾਇਆ ਜਾਵੇਗਾ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਇਸ ਵਿਰਾਸਤੀ ਖਜ਼ਾਨੇ ਉਤੇ ਮਾਣ ਕਰ ਸਕਣ। ਦੂਸਰੇ ਦਿਨ ਦੇ ਸਮਾਗਮ ਵਿਚ ਗੁਰਮਤਿ ਸੰਗੀਤ ਦੇ ਪ੍ਰਸਿੱਧ ਵਿਦਵਾਨ ਕੀਰਤਨੀਏ ਡਾ. ਜਾਗੀਰ ਸਿੰਘ, ਚੰਡੀਗੜ੍ਹ ਨੂੰ ਪੰਜਾਬੀ ਯੂਨੀਵਰਸਿਟੀ ਵਲੋਂ 'ਬੀਬੀ ਜਸਬੀਰ ਕੌਰ ਸੀਨੀਅਰ ਫੈਲੋਸ਼ਿਪ' ਪ੍ਰਦਾਨ ਕੀਤੀ ਗਈ।

Dr. Jagir Singh being presented Senior Fellowship at the Function

ਸਮਾਗਮ ਦੇ ਆਰੰਭ ਵਿਚ ਪੰਜਾਬੀ ਯੂਨੀਵਰਸਿਟੀ ਦੇ ਨ੍ਰਿਤ ਵਿਭਾਗ ਦੇ ਪ੍ਰਸਿਧ ਤਬਲਾ ਵਾਦਕ ਸ੍ਰੀ ਮਧੁਰੇਸ਼ ਭੱਟ, ਜੋ ਬਨਾਰਸ ਘਰਾਣੇ ਨਾਲ ਸਬੰਧ ਰਖਦੇ ਹਨ, ਨੇ ਤਿੰਨ ਤਾਲ ਵਿਚ ਉਪਜ, ਕਾਇਦਾ, ਰੇਲਾ, ਚਕਰਦਾਰ ਅਤੇ ਲੈਅਕਾਰੀਆਂ ਆਦਿ ਦਾ ਪ੍ਰਦਰਸ਼ਨ ਕਰਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ। ਉਨ੍ਹਾਂ ਨਾਲ ਸ੍ਰੀ ਭੀਸ਼ਮ ਸ਼ਰਮਾ ਨੇ ਹਾਰਮੋਨੀਅਮ ਤੇ ਸੰਗਤ ਕੀਤੀ।

ਪਦਮ ਸ਼੍ਰੀ ਸਿੰਘ ਬੰਧੂ ਸ. ਸੁਰਿੰਦਰ ਸਿੰਘ ਨੇ ਰਾਗ ਬਿਹਾਗ ਵਿਚ ਪੰਜਾਬੀ ਭਾਸ਼ਾ ਦੀਆਂ ਦੁਰਲੱਭ ਸੰਗੀਤ ਰਚਨਾਵਾਂ ਸੁਣਾ ਕੇ ਆਪਣੇ ਗਾਇਨ ਦੁਆਰਾ ਸੋਰੋਤਆਂ ਨੂੰ ਮਤਰ ਮੁਗਧ ਕੀਤਾ। ਇਥੇ ਵਰਨਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਇਨ੍ਹਾਂ ਨੂੰ ਲਾਈਫ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ।

ਪ੍ਰੋਗਰਾਮ ਦੇ ਤੀਸਰੇ ਸ਼ਾਸਤਰੀ ਸੰਗੀਤਕਾਰ ਸਿਤਾਰ ਵਾਦਨ ਸ੍ਰੀ ਪਰਸ਼ੋਤਮ ਦਾਸ ਮਹਿਤਾ ਨੇ ਰਾਗ ਯਮਨ ਵਿਚ ਵਿਲੰਬਿਤ ਅਤੇ ਦਰੁੱਤ ਗਤ ਦਾ ਵਾਦਨ ਕੀਤਾ। ਇਸ ਉਪਰੰਤ ਰਾਗ ਪੀਲੂ ਵਿਚ ਇਕ ਧੁਨ ਦੀ ਪ੍ਰਸਤੁਤੀ ਕੀਤੀ।

ਸ਼ਾਸਤਰੀ ਸੰਗੀਤ ਸੰਮੇਲਨ ਵਿਚ ਡਾ. ਜਗਜੀਤ ਕੌਰ, ਡਾ. ਰਾਜਿੰਦਰ ਸਿੰਘ ਗਿੱਲ, ਸ. ਦਲੀਪ ਸਿੰਘ ਉੱਪਲ, ਡਾ. ਨਵਜੋਤ ਕੌਰ ਕਸੇਲ, ਡਾ. ਅੰਮ੍ਰਿਤਪਾਲ ਕੌਰ, ਸ. ਅਲੰਕਾਰ ਸਿੰਘ, ਡਾ. ਮਨਮੋਹਨ ਸ਼ਰਮਾ, ਡਾ. ਜਗਮੋਹਨ ਸ਼ਰਮਾ, ਸ. ਜਤਿੰਦਰ ਸਿੰਘ, ਉਸਤਾਦ ਮੁਜਤਬਾ ਹੁਸੈਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਕੈਂਪਸ ਦੇ ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਸੰਗੀਤ ਪ੍ਰੇਮੀ ਹਾਜ਼ਰ ਸਨ।

Download document containing Press Clippings of the Event




Continued...2